google-text-to-speech google-translate quote-marks next pause play prev list volume speech shape-circle shape-semi-circle-left shape-semi-circle-right
Skip to main content
DRUG ALERT: CONTAMINATED STREET OXYCODONE & FAKE XANAX (NITAZENES AND NOVEL BENZODIAZEPINES) DETECTED IN SOUTH AUSTRALIA
Find out more

Know Your Options

ਆਪਣੀ ਭਾਸ਼ਾ ਚੁਣੋ

ਕਿਸੇ ਨੂੰ ਹੁਣੇ ਸੰਪਰਕ ਕਰੋ

ਸ਼ਰਾਬ ਅਤੇ ਹੋਰ ਨਸ਼ੀਲੀ ਦਵਾਈ ਨਾਲ ਸੰਬੰਧਿਤ ਸਮੱਸਿਆਵਾਂ ਵਾਸਤੇ ਮਦਦ ਲੱਭਣਾ

ਕਿਸੇ ਇਲਾਜ ਸੇਵਾ ਦੀ ਚੋਣ ਕਰਨਾ

ਕਈ ਕਿਸਮਾਂ ਦੀ ਮਦਦ ਉਪਲਬਧ ਹੈ, ਜੋ ਇਸ ਚੀਜ਼ ’ਤੇ ਨਿਰਭਰ ਕਰਦੀ ਹੈ ਕਿ ਤੁਹਾਡੇ ਨਾਲ ਕੀ ਵਾਪਰ ਰਿਹਾ ਹੈ ਅਤੇ ਇਸ ਬਾਬਤ ਤੁਸੀਂ ਕੀ ਕਰਨਾ ਚਾਹੁੰਦੇ ਹੋ। ਵਰਤਮਾਨ ਸਮੇਂ ਤੁਹਾਡੇ ਵਾਸਤੇ ਸਭ ਤੋਂ ਵਧੀਆ ਚੀਜ਼ ਬਾਰੇ ਪਤਾ ਲਾਉਣ ਲਈ ਵੱਖ-ਵੱਖ ਸੇਵਾਵਾਂ ਨੂੰ ਅਜ਼ਮਾਉਣਾ ਕਈ ਵਾਰ ਜ਼ਰੂਰੀ ਹੁੰਦਾ ਹੈ।

– home

ਇਲਾਜ ਦੇ ਵਿਕਲਪ

ਕਈ ਕਿਸਮਾਂ ਦੇ ਇਲਾਜ ਦੇ ਵਿਕਲਪ ਹਨ ਜਿਨ੍ਹਾਂ ਦੀ ਵੱਖ-ਵੱਖ ਸਮਿਆਂ ’ਤੇ ਲੋੜ ਪੈ ਸਕਦੀ ਹੈ ਅਤੇ ਕਈ ਵਾਰ ਇਲਾਜਾਂ ਦੇ ਇੱਕ ਸੁਮੇਲ ਦੀ ਲੋੜ ਪੈ ਸਕਦੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਅਜਿਹਾ ਇਲਾਜ ਲੱਭੋ ਜੋ ਉਸ ਸਮੇਂ ਤੁਹਾਡੀਆਂ ਲੋੜਾਂ ਲਈ ਢੁਕਵਾਂ ਬੈਠਦਾ ਹੈ, ਤੁਹਾਨੂੰ ਕੁਝ ਵਿਕਲਪ ਅਜ਼ਮਾਉਣ ਜਾਂ ਪੜਚੋਲ ਕਰਨ ਦੀ ਲੋੜ ਪੈ ਸਕਦੀ ਹੈ।

ਕਿਸੇ ਸੇਵਾ ਦੀ ਉਡੀਕ ਕਰਦੇ ਹੋਣ ਦੌਰਾਨ ਕੀ ਕਰਨਾ ਹੈ

ਇਸ ਤੋਂ ਪਹਿਲਾਂ ਕਿ ਤੁਸੀਂ ਇਹਨਾਂ ਸੇਵਾਵਾਂ ਤੱਕ ਪਹੁੰਚ ਕਰ ਸਕੋਂ, ਕਈ ਵਾਰ ਇਹਨਾਂ ਸੇਵਾਵਾਂ ਦਾ ਇੱਕ ਉਡੀਕ ਸਮਾਂ ਹੁੰਦਾ ਹੈ। ਅਜੇ ਵੀ ਕੁਝ ਚੀਜ਼ਾਂ ਹਨ ਜੋ ਤੁਸੀਂ ਉਡੀਕ ਕਰਦੇ ਹੋਣ ਦੌਰਾਨ ਕਰ ਸਕਦੇ ਹੋ।

ਕਿਸੇ ਨਾਲ ਗੱਲਬਾਤ ਕਰੋ

ਇਸ ਸਮੇਂ ਕਿਸੇ ਨਾਲ ਗੱਲਬਾਤ ਕਰਨਾ ਸੱਚਮੁੱਚ ਮਦਦ ਕਰ ਸਕਦਾ ਹੈ।

  • ਅਲਕੋਹਲ ਐਂਡ ਡਰੱਗ ਇਨਫਰਮੇਸ਼ਨ ਸਰਵਿਸ (Alcohol and Drug Information Service (ADIS)) ਨੂੰ 1300 13 1340 ’ਤੇ ਫੋਨ ਕਰੋ
  • ਲਾਈਫਲਾਈਨ ਨੂੰ 13 11 14 ’ਤੇ ਫੋਨ ਕਰੋ
  • ਮੈਂਟਲ ਹੈਲਥ (Mental Health) ਦੀ ਸੰਕਟਕਾਲੀ ਲਾਈਨ ਨੂੰ 13 14 65 ’ਤੇ ਫੋਨ ਕਰੋ
  • ਸ਼ਰਾਬ ਨਾਲ ਆਪਣੇ ਰਿਸ਼ਤੇ ਉੱਤੇ ਝਾਤ ਪਾਉਣ ਲਈ “ਹੈਲੋ ਸੰਡੇ ਮੌਰਨਿੰਗ” (Hello Sunday Morning) ਵਿਖੇ ਜਾਓ
  • ਕੌਂਸਲਿੰਗ ਔਨਲਾਈਨ ਵਿਖੇ ਜਾਓ

ਪਰਿਵਾਰ, ਦੋਸਤ ਅਤੇ ਹੋਰ ਸਹਾਇਤਾ ਕਰਨ ਵਾਲੇ ਲੋਕ ‘ਫੈਮਿਲੀ ਡਰੱਗ ਸਪੋਰਟ ਲਾਈਨ’ ਨੂੰ ਸਲਾਹ ਅਤੇ ਸਹਾਇਤਾ ਲਈ 1300 368 186 (24/7 ਉਪਲਬਧ) ’ਤੇ ਫੋਨ ਕਰ ਸਕਦੇ ਹਨ।

ਕਿਸੇ ਸਹਾਇਤਾ ਗਰੁੱਪ ਵਿਖੇ ਹਾਜ਼ਰੀ ਭਰੋ

ਤੁਸੀਂ ਸਮਾਰਟ ਰਿਕਵਰੀ (SMART Recovery), ਅਲਕੋਹਲਿਕਸ ਅਨੋਨੀਮਸ (Alcoholics Anonymous) ਜਾਂ ਨਾਰਕੋਟਿਕਸ ਅਨੋਨੀਮਸ (Narcotics Anonymous) ਵਰਗੇ ਸਹਾਇਤਾ ਗਰੁੱਪ ਵਿਖੇ ਹਾਜ਼ਰੀ ਭਰ ਸਕਦੇ ਹੋ, ਜਿਨ੍ਹਾਂ ਵਿੱਚੋਂ ਸਾਰਿਆਂ ਦੇ ਸਮੁੱਚੇ ਦੱਖਣੀ ਆਸਟਰੇਲੀਆ ਵਿੱਚ ਮਿਲਣ ਦੇ ਸਥਾਨ ਹਨ।

ਫੈਮਿਲੀ ਡਰੱਗ ਸਪੋਰਟ’ ਰਾਹੀਂ ਪਰਿਵਾਰ, ਦੋਸਤਾਂ ਅਤੇ ਹੋਰ ਸਮਰਥਕ ਲੋਕਾਂ ਵਾਸਤੇ ਵੀ ਸਹਾਇਤਾ ਗਰੁੱਪ ਉਪਲਬਧ ਹਨ।

ਵਧੇਰੇ ਜਾਣਕਾਰੀ ਹਾਸਲ ਕਰੋ

ਕਈ ਸਾਰੀਆਂ ਵੈੱਬਸਾਈਟਾਂ ਹਨ ਜੋ ਸ਼ਾਨਦਾਰ ਜਾਣਕਾਰੀ ਪ੍ਰਦਾਨ ਕਰਵਾਉਂਦੀਆਂ ਹਨ ਜਿਨ੍ਹਾਂ ਵਿੱਚ ਸ਼ਾਮਲ ਹੈ:

ਸੂਫ਼ੀ ਬਣਨ ਸੰਬੰਧੀ ਸੇਵਾਵਾਂ

ਸੂਫ਼ੀ ਬਣਨ ਸੰਬੰਧੀ ਸੇਵਾਵਾਂ (Sobering up services) ਕਿਸੇ ਨੂੰ ਸੁਰੱਖਿਅਤ ਤਰੀਕੇ ਨਾਲ ਸੂਫ਼ੀ ਬਣਨ ਲਈ ਇੱਕ ਗੈਰ-ਡਾਕਟਰੀ ਵਾਤਾਵਰਨ ਪ੍ਰਦਾਨ ਕਰਾਉਂਦੀਆਂ ਹਨ। ਜ਼ਿਆਦਾਤਰ ਸੇਵਾਵਾਂ ਇੱਕ ਖਾਣੇ, ਨਹਾਉਣ-ਧੋਣ ਦੀ ਪੇਸ਼ਕਸ਼ ਕਰਨਗੀਆਂ, ਅਤੇ ਲੋੜ ਪੈਣ ’ਤੇ ਲੋਕਾਂ ਨੂੰ ਉਚਿਤ ਸੇਵਾਵਾਂ ਨਾਲ ਲਿੰਕ ਕਰ ਸਕਦੀਆਂ ਹਨ। ਜੇ ਤੁਹਾਨੂੰ ਸੂਫ਼ੀ ਬਣਨ ਵਾਸਤੇ ਕਿਸੇ ਸੇਵਾ ਦੀ ਲੋੜ ਹੈ, ਤਾਂ ਸਰਵਿਸ ਡਾਇਰੈਕਟਰੀ ਵਿੱਚ ਤਲਾਸ਼ ਕਰੋ।