ਅਲਕੋਹਲ ਐਂਡ ਡਰੱਗ ਇਨਫਰਮੇਸ਼ਨ ਸਰਵਿਸ (Alcohol and Drug Information Service (ADIS))
ADIS ਆਮ ਜਨਤਾ, ਚਿੰਤਤ ਪਰਿਵਾਰ ਅਤੇ ਦੋਸਤਾਂ ਅਤੇ ਸਿਹਤ ਪੇਸ਼ੇਵਰਾਂ ਨੂੰ ਟੈਲੀਫ਼ੋਨ ਰਾਹੀਂ ਸਲਾਹ-ਮਸ਼ਵਰਾ, ਜਾਣਕਾਰੀ ਅਤੇ ਸਿਫਾਰਸ਼ ਮੁਹੱਈਆ ਕਰਵਾਉਣ ਵਾਲੀ ਗੁਪਤ ਸੇਵਾ ਹੈ। ਇਸ ਸੇਵਾ ਨੂੰ ਡਰੱਗ ਐਂਡ ਅਲਕੋਹਲ ਸਰਵਿਸਜ਼ ਸਾਊਥ ਆਸਟਰੇਲੀਆ (Drug and Alcohol Services South Australia (DASSA)) ਵੱਲੋਂ ਚਲਾਇਆ ਜਾਂਦਾ ਹੈ।
ADIS ਨੂੰ ਸਿਖਲਾਈ ਪ੍ਰਾਪਤ ਪੇਸ਼ੇਵਰ ਅਮਲੇ ਵੱਲੋਂ ਚਲਾਇਆ ਜਾਂਦਾ ਹੈ, ਜਿੰਨ੍ਹਾਂ ਨੂੰ ਸ਼ਰਾਬ ਅਤੇ ਹੋਰ ਨਸ਼ੀਲੀਆਂ ਦਵਾਈਆਂ ਦੇ ਖੇਤਰ ਵਿੱਚ ਅਨੁਭਵ ਹੁੰਦਾ ਹੈ। ADIS ਇਸ ਬਾਰੇ ਜਾਣਕਾਰੀ ਪ੍ਰਦਾਨ ਕਰਾਉਂਦੀ ਹੈ ਕਿ ਹੋਰ ਸੇਵਾਵਾਂ ਤੱਕ ਪਹੁੰਚ ਕਿਵੇਂ ਕਰਨੀ ਹੈ ਜਿਸ ਵਿੱਚ ਉਪਲਬਧ ਤਜਵੀਜ਼ਕਾਰ (prescribers) ਅਤੇ ਫਾਰਮੇਸੀਆਂ ਵੀ ਸ਼ਾਮਲ ਹਨ।
ਕਿਸੇ ਵੀ ਦਿਨ ਸਵੇਰੇ 8:30 ਤੋਂ ਲੈ ਕੇ ਰਾਤ 10:00 ਵਜੇ ਦੇ ਵਿਚਕਾਰ 1300 13 1340 ’ਤੇ ਫੋਨ ਕਰੋ (ਸਿਰਫ਼ ਦੱਖਣੀ ਆਸਟਰੇਲੀਆ ਵਿੱਚੋਂ ਫੋਨ ਕਰਨ ਵਾਲਿਆਂ ਵਾਸਤੇ-ਸਥਾਨਕ ਕਾਲ ਦੀ ਫੀਸ ਲਾਗੂ)।
ਅੰਤਰਰਾਜੀ ਫੋਨ ਕਰਨ ਵਾਲੇ ADIS ਨੂੰ ਕਿਸੇ ਵੀ ਦਿਨ ਸਵੇਰੇ 8:30 ਤੋਂ ਲੈਕੇ ਰਾਤ 10:00 ਵਜੇ ਦੇ ਵਿਚਕਾਰ (08) 7087 1743 ’ਤੇ ਫੋਨ ਕਰ ਸਕਦੇ ਹਨ।
ਕੌਂਸਲਿੰਗ ਔਨਲਾਈਨ (Counselling Online)
ਕੌਂਸਲਿੰਗ ਔਨਲਾਈਨ ਸ਼ਰਾਬ ਅਤੇ ਹੋਰ ਨਸ਼ੀਲੀਆਂ ਦਵਾਈਆਂ ਬਾਬਤ ਚਿੰਤਤ ਆਸਟਰੇਲੀਆ ਦੇ ਵਸਨੀਕਾਂ ਨੂੰ ਸਹਾਇਤਾ ਪ੍ਰਦਾਨ ਕਰਾਉਂਦੀ ਹੈ। ਨਿਰੰਤਰ ਮਦਦ ਵਾਸਤੇ ਸਥਾਨਕ ਇਲਾਜ ਸੇਵਾਵਾਂ ਨਾਲ ਤੁਹਾਡਾ ਸੰਪਰਕ ਕਰਵਾਉਂਦੇ ਹੋਏ, ਉਹ ਆਪਣੀ ਸ਼ਰਾਬ ਪੀਣ ਜਾਂ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਬਾਰੇ ਚਿੰਤਤ ਲੋਕਾਂ ਵਾਸਤੇ ਲਿਖਤੀ ਸੰਦੇਸ਼-ਆਧਾਰਿਤ ਮੁਫ਼ਤ ਔਨਲਾਈਨ ਸਲਾਹ-ਮਸ਼ਵਰਾ ਪ੍ਰਦਾਨ ਕਰਾਉਂਦੇ ਹਨ। ਇਹ ਸੇਵਾ ਕਿਸੇ ਪਰਿਵਾਰ ਦੇ ਜੀਅ, ਰਿਸ਼ਤੇਦਾਰ ਜਾਂ ਦੋਸਤ ਬਾਰੇ ਚਿੰਤਤ ਲੋਕਾਂ ਲਈ ਵੀ ਓਨੀ ਹੀ ਉਪਲਬਧ ਹੈ।
ਇਹ ਸੇਵਾ 24/7 ਉਪਲਬਧ ਹੈ।