ਉਹ ਸੰਕੇਤ ਜਿਨ੍ਹਾਂ ਵਾਸਤੇ ਦੇਖਣਾ ਹੈ
ਸਰੀਰਕ ਸਿਹਤ
ਉਹ ਅਕਸਰ ਬਿਮਾਰ ਮਹਿਸੂਸ ਕਰਦੇ ਹਨ, ਸਰੀਰ ਵਿੱਚ ਘੱਟ ਊਰਜਾ ਹੁੰਦੀ ਹੈ, ਉਹ ਆਪਣੀ ਦੇਖਭਾਲ ਨਹੀਂ ਕਰਦੇ, ਉਹਨਾਂ ਦੀ ਦਿੱਖ ਬਦਲ ਰਹੀ ਹੁੰਦੀ ਹੈ ਉਦਾਹਰਨ ਲਈ ਭਾਰ ਘਟ ਜਾਂ ਵਧ ਰਿਹਾ ਹੁੰਦਾ ਹੈ, ਉਹ ਓਨੀ ਕਸਰਤ ਨਹੀਂ ਕਰਦੇ ਜਿੰਨੀ ਉਹ ਕਰਿਆ ਕਰਦੇ ਸੀ, ਉਹ ਸੌਂਦੇ ਨਹੀਂ, ਖਾਂਦੇ ਨਹੀਂ, ਉਹਨਾਂ ਨਾਲ ਹਾਦਸਾ ਵਾਪਰਨ ਦੀ ਪ੍ਰਵਿਰਤੀ ਵਧੇਰੇ ਹੁੰਦੀ ਹੈ, ਅਤੇ ਉਹ ਹਮੇਸ਼ਾ ਥੱਕੇ ਰਹਿੰਦੇ ਹਨ।
ਮਾਨਸਿਕ ਸਿਹਤ
ਉਹ ਅਕਸਰ ਚਿੰਤਾਗ੍ਰਸਤ ਜਾਂ ਉਦਾਸੀਨ, ਭਰਮ-ਗ੍ਰਸਤ, ਅਲੱਗ-ਥਲੱਗ ਹੁੰਦੇ ਹਨ, ਦੋਸ਼ੀ ਮਹਿਸੂਸ ਕਰਦੇ ਹਨ, ਗੁਪਤ ਜਿਹੇ ਰਹਿੰਦੇ ਹਨ ਜਾਂ ਸਪੱਸ਼ਟ ਤੌਰ ’ਤੇ ਝੂਠ ਬੋਲਦੇ ਹਨ। ਤੁਸੀਂ ਉਹਨਾਂ ਦੀ ਸ਼ਖਸੀਅਤ ਵਿੱਚ ਤਬਦੀਲੀਆਂ ਦੇਖਦੇ ਹੋ, ਉਹ ਵਧੇਰੇ ਆਲਸੀ ਜਾਂ ਵਧੇਰੇ ਹਮਲਾਵਰ ਜਾਪਦੇ ਹਨ, ਉਹਨਾਂ ਨੂੰ ਮਿਜਾਜ਼ ਬਦਲਣ ਦਾ ਅਨੁਭਵ ਹੁੰਦਾ ਹੈ।
ਕੰਮ/ਪੜ੍ਹਾਈ
ਉਹ ਕੰਮ ਜਾਂ ਪੜ੍ਹਾਈ ਤੋਂ ਕਈ ਦਿਨਾਂ ਤੋਂ ਖੁੰਝਦੇ ਚਲੇ ਆ ਰਹੇ ਹੁੰਦੇ ਹਨ, ਉਹ ਨਾਲ-ਨਾਲ ਚੱਲਣ ਵਿੱਚ ਸੰਘਰਸ਼ ਕਰਦੇ ਹਨ, ਉਹਨਾਂ ਦੇ ਗ੍ਰੇਡ ਥੱਲੇ ਡਿੱਗ ਪਏ ਹਨ, ਉਹਨਾਂ ਵਿੱਚ ਪ੍ਰੇਰਨਾ ਦੀ ਕਮੀ ਹੈ, ਤੁਸੀਂ ਚਿੰਤਤ ਹੋ ਕਿ ਉਹ ਆਪਣੀ ਨੌਕਰੀ ਗੁਆ ਸਕਦੇ ਹਨ ਜਾਂ ਆਪਣੀ ਪੜ੍ਹਾਈ ਵਿੱਚ ਫੇਲ੍ਹ ਹੋ ਸਕਦੇ ਹਨ।
ਵਿੱਤ
ਉਹ ਕਰਜ਼ਾਈ ਹਨ, ਉਹ ਆਪਣੇ ਬਿੱਲ ਨਹੀਂ ਚੁਕਾ ਰਹੇ, ਉਹਨਾਂ ਦੇ ਖ਼ਰਚਿਆਂ ਦੀ ਸਮਝ ਨਹੀਂ ਆਉਂਦੀ, ਉਹ ਪੈਸੇ ਉਧਾਰ ਲੈਂਦੇ ਆ ਰਹੇ ਹਨ ਅਤੇ ਵਾਪਸ ਨਹੀਂ ਕਰ ਰਹੇ, ਅਜਿਹੇ ਸਮੇਂ ਵੀ ਆਉਂਦੇ ਹਨ ਜਦ ਉਹ ਆਪਣੇ ਕਿਰਾਏ ਜਾਂ ਕਿਰਿਆਨੇ ਦੀਆਂ ਵਸਤੂਆਂ ਵਾਸਤੇ ਭੁਗਤਾਨ ਨਹੀਂ ਕਰ ਸਕਦੇ, ਬਹੁਮੁੱਲੀਆਂ ਚੀਜ਼ਾਂ ਗੁੰਮ ਹੋ ਗਈਆਂ ਹਨ।
ਰਿਸ਼ਤੇ
ਉਹ ਚੀਜ਼ਾਂ ਨੂੰ ਛੁਪਾ ਰਹੇ ਜਾਪਦੇ ਹਨ ਅਤੇ ਗੁਪਤ ਬਣਕੇ ਰਹਿ ਰਹੇ ਹਨ, ਉਹ ਸਮਾਜਕ ਜੀਵਨ ਤੋਂ ਕਿਨਾਰਾ ਕਰ ਰਹੇ ਹਨ ਅਤੇ ਉਹ ਬਹੁਤ ਸਾਰੀਆਂ ਪਾਰਟੀਆਂ ਕਰਦੇ ਰਹੇ ਹਨ, ਤੁਸੀਂ ਉਹਨਾਂ ਨਾਲ ਬਹੁਤ ਸਾਰੀ ਲੜਾਈ ਕਰ ਰਹੇ ਹੋ ਅਤੇ ਚਿੰਤਤ ਹੋ।
ਕਾਨੂੰਨੀ
ਉਹਨਾਂ ਨੇ ਆਪਣਾ ਲਾਇਸੰਸ ਗੁਆ ਲਿਆ ਹੈ, ਉਹਨਾਂ ਨੂੰ ਅਦਾਲਤ ਜਾਣਾ ਪਿਆ, ਉਹਨਾਂ ਦੇ ਜੁਰਮਾਨੇ ਜਮ੍ਹਾਂ ਹੋਈ ਜਾ ਰਹੇ ਹਨ, ਉਹ ਚੋਰੀ ਕਰਨ ਲੱਗੇ ਹਨ, ਮੈਨੂੰ ਚਿੰਤਾ ਹੈ ਕਿ ਛੇਤੀ ਜਾਂ ਬਾਅਦ ਵਿੱਚ ਉਹ ਪਕੜੇ ਜਾਣਗੇ, ਮੈਨੂੰ ਚਿੰਤਾ ਹੈ ਕਿ ਉਹ ਆਪਣੇ ਬੱਚੇ ਗੁਆ ਬੈਠਣਗੇ।