ਨਸ਼ੀਲੀ ਦਵਾਈ ਦਾ ਇਲਾਜ: ਕਿਹੜੀ ਚੀਜ਼ ਕੰਮ ਕਰਦੀ ਹੈ?
ਸਬੂਤ-ਆਧਾਰਿਤ ਅਭਿਆਸ, ਜਿਸ ਵਿੱਚ ਵਰਤਮਾਨ ਸਰਵੋਤਮ ਸਬੂਤਾਂ ਦੇ ਆਧਾਰ ’ਤੇ ਇਲਾਜ ਬਾਰੇ ਫੈਸਲੇ ਲੈਣਾ, ਮਰੀਜ਼ ਦੀਆਂ ਵਿਸ਼ੇਸ਼ਤਾਵਾਂ, ਪ੍ਰਸਥਿਤੀਆਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਣਾ ਸ਼ਾਮਲ ਹੈ। ਇਲਾਜਾਂ ਨੂੰ ਸਾਧਾਰਨ ਜਾਂ ਰੋਜ਼ਮਰ੍ਹਾ ਦੀਆਂ ਹਾਲਤਾਂ ਵਿੱਚ ਪਸੰਦੀਦਾ ਨਤੀਜੇ ਦੇਣੇ ਚਾਹੀਦੇ ਹਨ। ਸ਼ਰਾਬ ਅਤੇ ਹੋਰ ਨਸ਼ੀਲੀਆਂ ਦਵਾਈਆਂ ਦੇ ਖੇਤਰ ਵਿੱਚ, ਪਸੰਦੀਦਾ ਨਤੀਜੇ ਵਿਅਕਤੀ-ਵਿਸ਼ੇਸ਼ਾਂ ਅਤੇ ਭਾਈਚਾਰੇ ਵਾਸਤੇ ਖਤਰਿਆਂ ਅਤੇ ਲਾਭਾਂ ਵਿਚਕਾਰ ਸੰਤੁਲਨ ਦੀ ਝਲਕ ਦਿੰਦੇ ਹਨ। ਹੇਠਾਂ ਵੱਖ-ਵੱਖ ਕਿਸਮਾਂ ਦੇ ਇਲਾਜ, ਅਤੇ ਉਹਨਾਂ ਦੀ ਵਰਤੋਂ ਵਾਸਤੇ ਸੰਦਰਭ ਦਿੱਤੇ ਗਏ ਹਨ, ਜੋ ਉਪਲਬਧ ਖੋਜ ਸਬੂਤਾਂ ਤੋਂ ਲਏ ਗਏ ਹਨ।
ਓਪੀਓਡ ਵਾਸਤੇ ਦਵਾਈਯੁਕਤ ਸਹਾਇਤਾ ਵਾਲੇ ਇਲਾਜ (MATOD) ਲਈ GP ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਵਾਸਤੇ, ਕਿਰਪਾ ਕਰਕੇ SA Health ਦੀ ਵੈੱਬਸਾਈਟ ਦੇਖੋ।
ਸ਼ੁਰੂਆਤੀ ਦਖਲਅੰਦਾਜ਼ੀ ਅਤੇ ਸੰਖੇਪ ਚਿਕਿਤਸਾਵਾਂ ਸ਼ਰਾਬ ਅਤੇ ਨਸ਼ੀਲੀ ਦਵਾਈ ਦੇ ਉਪਯੋਗ ਬਾਰੇ ਜਾਣਕਾਰੀ ਪ੍ਰਦਾਨ ਕਰਾਉਂਦੀਆਂ ਹਨ ਜਿੱਥੇ ਕਿਸੇ ਵਿਅਕਤੀ-ਵਿਸ਼ੇਸ਼ ਵੱਲੋਂ ਨਸ਼ੀਲੀ ਦਵਾਈ ਦੇ ਉਪਯੋਗ ਦੇ ਖਤਰਿਆਂ ਅਤੇ ਨਕਾਰਾਤਮਕ ਪੱਖਾਂ ਬਾਰੇ ਜਾਗਰੁਕਤਾ ਵਧਾਉਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਇਲਾਜ ’ਤੇ ਗੌਰ ਕਰਨ ਅਤੇ/ਜਾਂ ਉਪਯੋਗ ਬੰਦ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਅਜਿਹੀਆਂ ਦਖਲਅੰਦਾਜ਼ੀਆਂ ਸ਼ਰਾਬ ਅਤੇ ਹੋਰ ਨਸ਼ੀਲੀ ਦਵਾਈ ਦੀ ਵਰਤੋਂ ਦੇ ਮੁਕਾਬਲਤਨ ਛੋਟੇ ਇਤਿਹਾਸਾਂ ਵਾਲੇ ਲੋਕਾਂ ਵਾਸਤੇ ਸਭ ਤੋਂ ਵੱਧ ਉਚਿਤ ਹਨ ਅਤੇ ਜਿੱਥੇ ਵਰਤੋਂ ਦਾ ਪੱਧਰ ਨੁਕਸਾਨ ਦੇ ਘੱਟ ਜਾਂ ਔਸਤ ਖਤਰੇ ਨਾਲ ਜੁੜਿਆ ਹੁੰਦਾ ਹੈ।
ਸ਼ੁਰੂਆਤੀ ਦਖਲਅੰਦਾਜ਼ੀ ਅਤੇ ਸੰਖੇਪ ਚਿਕਿਤਸਾਵਾਂ ਸ਼ਰਾਬ ਅਤੇ ਨਸ਼ੀਲੀ ਦਵਾਈ ਦੇ ਉਪਯੋਗ ਬਾਰੇ ਜਾਣਕਾਰੀ ਪ੍ਰਦਾਨ ਕਰਾਉਂਦੀਆਂ ਹਨ ਜਿੱਥੇ ਕਿਸੇ ਵਿਅਕਤੀ-ਵਿਸ਼ੇਸ਼ ਵੱਲੋਂ ਨਸ਼ੀਲੀ ਦਵਾਈ ਦੇ ਉਪਯੋਗ ਦੇ ਖਤਰਿਆਂ ਅਤੇ ਨਕਾਰਾਤਮਕ ਪੱਖਾਂ ਬਾਰੇ ਜਾਗਰੁਕਤਾ ਵਧਾਉਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਇਲਾਜ ’ਤੇ ਗੌਰ ਕਰਨ ਅਤੇ/ਜਾਂ ਉਪਯੋਗ ਬੰਦ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਅਜਿਹੀਆਂ ਦਖਲਅੰਦਾਜ਼ੀਆਂ ਸ਼ਰਾਬ ਅਤੇ ਹੋਰ ਨਸ਼ੀਲੀ ਦਵਾਈ ਦੀ ਵਰਤੋਂ ਦੇ ਮੁਕਾਬਲਤਨ ਛੋਟੇ ਇਤਿਹਾਸਾਂ ਵਾਲੇ ਲੋਕਾਂ ਵਾਸਤੇ ਸਭ ਤੋਂ ਵੱਧ ਉਚਿਤ ਹਨ ਅਤੇ ਜਿੱਥੇ ਵਰਤੋਂ ਦਾ ਪੱਧਰ ਨੁਕਸਾਨ ਦੇ ਘੱਟ ਜਾਂ ਔਸਤ ਖਤਰੇ ਨਾਲ ਜੁੜਿਆ ਹੁੰਦਾ ਹੈ।
ਦਵਾਈਯੁਕਤ ਸਹਾਇਤਾ ਨਾਲ ਨਸ਼ਾ-ਛੁਡਾਊ ਦਖਲਅੰਦਾਜ਼ੀਆਂ ਯਕੀਨੀ ਬਣਾਉਂਦੀਆਂ ਹਨ ਕਿ ਨਿਰਭਰਤਾ ਵਾਲੀ ਕਿਸੇ ਨਸ਼ੀਲੀ ਦਵਾਈ ਨੂੰ ਖਤਮ ਕਰਨ ਵਾਸਤੇ ਪ੍ਰਕਿਰਿਆ ਨੂੰ ਸੁਰੱਖਿਆ ਅਤੇ ਆਰਾਮ ਨਾਲ ਪੂਰਾ ਕੀਤਾ ਜਾਂਦਾ ਹੈ। ਕਈ ਲੋਕ ਵਿਸ਼ਵਾਸ ਕਰਦੇ ਹਨ, ਜਾਂ ਵਿਸ਼ਵਾਸ ਕਰਨਾ ਚਾਹੁੰਦੇ ਹਨ ਕਿ ਨਿਰਭਰਤਾ ਨੂੰ ਖਤਮ ਕਰਨਾ ਸਿਰਫ਼ ਵਰਤੋਂ ਬੰਦ ਕਰਨ ਅਤੇ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰਨ ਦਾ ਮਾਮਲਾ ਹੈ। ਹਾਲਾਂਕਿ, ਕਈ ਵੱਖ-ਵੱਖ ਦੇਸ਼ਾਂ ਵਿਚਲੇ ਅਨੁਭਵ ਨੇ ਦਿਖਾਇਆ ਹੈ ਕਿ, ਚਾਹੇ ਨਸ਼ੀਲੀ ਦਵਾਈ ਕੋਈ ਵੀ ਹੋਵੇ, ਨਸ਼ਾ ਛੱਡਣ ਤੋਂ ਬਾਅਦ ਫਿਰ ਤੋਂ ਸ਼ੁਰੂ ਕਰ ਦੇਣਾ (relapse) ਬੇਹੱਦ ਆਮ ਗੱਲ ਹੈ ਜਦ ਤੱਕ ਇਸ ਦੇ ਬਾਅਦ ਉਚਿਤ ਪੁਨਰ-ਵਸੇਬਾ (rehabilitation) ਪ੍ਰੋਗਰਾਮ ਦਾ ਅਨੁਸਰਣ ਨਹੀਂ ਕੀਤਾ ਜਾਂਦਾ।
ਇਹਨਾਂ ਦਾ ਟੀਚਾ ਮੁੜ ਸਿਹਤਯਾਬ ਹੋ ਰਹੇ ਨਸ਼ੀਲੀ ਦਵਾਈ ਦੇ ਵਰਤੋਂਕਾਰਾਂ ਵਾਸਤੇ, ਨਸ਼ੀਲੀ ਦਵਾਈ ਦੀ ਵਰਤੋਂ ਕਰਨ ਵਾਲੇ ਵਿਵਹਾਰ ਨੂੰ ਬਦਲਣਾ ਅਤੇ ਵੱਖ-ਵੱਖ ਮਾਨਸਿਕ ਸਿਹਤ ਮਸਲਿਆਂ, ਵਿਹਾਰਕ ਲੋੜਾਂ (ਬਸੇਰਾ, ਰੁਜ਼ਗਾਰ, ਵਿੱਤੀ ਪ੍ਰਬੰਧਨ) ਅਤੇ ਸਮਾਜਕ ਅੰਤਰਕਿਰਿਆ (ਪਰਿਵਾਰਕ ਮਸਲੇ; ਨਸ਼ੀਲੀ ਦਵਾਈ ਨਾਲ ਅਸੰਬੰਧਿਤ ਨੈੱਟਵਰਕਾਂ ਦਾ ਨਿਰਮਾਣ ਕਰਨਾ) ਨੂੰ ਹੱਲ ਕਰਨਾ ਹੁੰਦਾ ਹੈ। ਤਜਵੀਜ਼ ਕੀਤੇ ਇਲਾਜ ਦੀ ਤਾਮੀਲ ਦਾ ਸਮਰਥਨ ਕਰਨ ਵਾਸਤੇ ਅਤੇ ਗੈਰ-ਕਨੂੰਨੀ ਨਸ਼ੀਲੀ ਦਵਾਈ ਦੀ ਖਪਤ ਨੂੰ ਘੱਟ ਤੋਂ ਘੱਟ ਕਰਨ ਵਾਸਤੇ, ਮਨੋਵਿਗਿਆਨਕ ਇਲਾਜ ਵੀ ਦਵਾਈਯੁਕਤ ਇਲਾਜ ਦਾ ਇੱਕ ਅਹਿਮ ਹਿੱਸਾ ਹੋ ਸਕਦਾ ਹੈ।
ਇਹ ਪ੍ਰੋਗਰਾਮ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਾਉਂਦੇ ਹਨ ਜਿੱਥੇ ਅਜਿਹੇ ਹੁਨਰ ਅਤੇ ਰਵੱਈਏ ਵਿਕਸਿਤ ਕੀਤੇ ਜਾ ਸਕਦੇ ਹਨ ਜੋ ਇੱਕ ਦਵਾਈ-ਮੁਕਤ ਜੀਵਨਸ਼ੈਲੀ ਦਾ ਸਮਰਥਨ ਕਰਨਗੇ। ਚਿਕਿਤਸਾਕਾਰੀ ਭਾਈਚਾਰੇ ਰਿਹਾਇਸ਼ੀ ਪੁਨਰਵਸੇਬੇ ਦੇ ਇੱਕ ਉਪ-ਸਮੂਹ ਦੀ ਪ੍ਰਤੀਨਿਧਤਾ ਕਰਦੇ ਹਨ ਜਿਸਨੂੰ ਫੈਸਲਿਆਂ ਅਤੇ ਕਾਰਵਾਈਆਂ ਵਾਸਤੇ ਨਿੱਜੀ ਜ਼ਿੰਮੇਵਾਰੀ ਸਵੀਕਾਰ ਕਰਨ, ਅਤੇ ਆਪਣੇ ਇਲਾਜ ਦੇ ਹਿੱਸੇ ਵਜੋਂ ‘ਰੋਜ਼ਮਰ੍ਹਾ ਦੀ ਜ਼ਿੰਦਗੀ’ ਦੇ ਕਾਰਜ ਵਸਨੀਕਾਂ ਜ਼ਿੰਮੇ ਲਗਾਉਣ ਉੱਤੇ ਜ਼ੋਰ ਦੇਣ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਰਿਹਾਇਸ਼ੀ ਪ੍ਰੋਗਰਾਮਾਂ ਵਾਸਤੇ ਸਮੇਂ ਦੀ ਇੱਕ ਜ਼ਿਕਰਯੋਗ ਵਚਨਬੱਧਤਾ ਦੀ ਲੋੜ ਹੁੰਦੀ ਹੈ। ਇਲਾਜ ਦੀ ਇਹ ਕਿਸਮ ਉਹਨਾਂ ਲੋਕਾਂ ਵਾਸਤੇ ਵਧੇਰੇ ਉਚਿਤ ਹੈ ਜੋ ਨਸ਼ੀਲੇ ਪਦਾਰਥ ਦੇ ਉਪਯੋਗ, ਅਪਰਾਧਕ ਸਰਗਰਮੀ ਅਤੇ ਸਮਾਜਕ ਅਲਾਭ (disadvantage) ਤੋਂ ਵਧੇਰੇ ਤੀਬਰਤਾ ਨਾਲ ਪ੍ਰਭਾਵਿਤ ਹੁੰਦੇ ਹਨ।
ਮਨੋਵਿਗਿਆਨਕ ਸਥਿਤੀਕਰਨ (Psychological conditioning) ਨੂੰ ਨਸ਼ੀਲੀ ਦਵਾਈ ਦੀ ਵਰਤੋਂ ਦੀ ਸ਼ੁਰੂਆਤ ਅਤੇ ਇਸਦੀ ਲਗਾਤਾਰਤਾ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੀ ਸਮਝਿਆ ਜਾਂਦਾ ਹੈ, ਜਿੱਥੇ ਨਸ਼ੀਲੀਆਂ ਦਵਾਈਆਂ ਦੇ ਲੋਰ ਦੇਣ ਵਾਲੇ ਪ੍ਰਭਾਵ ਹੋਰ ਅਗਲੇਰੀ ਵਰਤੋਂ ਵਾਸਤੇ ਮਜ਼ਬੂਤ ਉਸਾਰੂ ਵਧੀਕ-ਬਲ (reinforcement) ਦਾ ਕੰਮ ਕਰਦੇ ਹਨ। ਲੋਰ ਦੇਣ ਵਾਲੇ ਪ੍ਰਭਾਵਾਂ ਨੂੰ ਰੋਕਣ ਲਈ, ਅਤੇ ਨਸ਼ੀਲੀ ਦਵਾਈ ਦੀ ਮੰਗ ਕਰਨ ਵਾਲੇ ਵਿਵਹਾਰ ਅਤੇ ਤਾਂਘ ਨੂੰ ਖਤਮ ਕਰਨ ਵਿੱਚ ਮਦਦ ਲਈ ਬਲੌਕਿੰਗ ਏਜੰਟਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਉਦਾਹਰਨ ਹੈ ਨਾਲਟ੍ਰੈਕਸੋਨ (naltrexone) ਜਿਸ ਨੂੰ ਓਪੀਇਡ ਅਤੇ ਸ਼ਰਾਬ ’ਤੇ ਨਿਰਭਰਤਾ ਦੇ ਦੁਬਾਰਾ ਵਾਪਸ ਆਉਣ ਦੀ ਰੋਕਥਾਮ ਕਰਨ ਵਾਲੇ ਇਲਾਜ ਵਿੱਚ ਵਰਤਿਆ ਜਾਂਦਾ ਹੈ।
ਪ੍ਰਤੀਕੂਲ ਏਜੰਟ ਇੱਕ ਗੈਰ-ਖੁਸ਼ਗਵਾਰ ਪ੍ਰਤੀਕਿਰਿਆ ਪੈਦਾ ਕਰਦੇ ਹਨ ਜਦ ਇਹਨਾਂ ਨੂੰ ਨਿਰਭਰਤਾ ਵਾਲੀ ਦਵਾਈ ਦੇ ਨਾਲ ਸੁਮੇਲ ਕਰਕੇ ਵਰਤਿਆ ਜਾਂਦਾ ਹੈ, ਜਿਸ ਕਰਕੇ ਨਸ਼ੀਲੀ ਦਵਾਈ ’ਤੇ ਨਿਰਭਰਤਾ ਦੇ ਉਸਾਰੂ ਪ੍ਰਭਾਵਾਂ ਨੂੰ ਨਕਾਰਾਤਮਕ ਪ੍ਰਤੀਕਿਰਿਆ ਵਿੱਚ ਬਦਲ ਦਿੱਤਾ ਜਾਂਦਾ ਹੈ। ਇੱਕੋ ਇੱਕ ਉਪਲਬਧ ਪ੍ਰਤੀਕੂਲ ਏਜੰਟ ਡਾਈਸਲਫਿਰਾਮ (Antabuse) ਹੈ ਜੋ ਜੀਅ ਮਤਲਾਉਣ ਅਤੇ ਸੰਭਵ ਤੌਰ ’ਤੇ ਉਲਟੀ ਪੈਦਾ ਕਰਦਾ ਹੈ ਜੇ ਵਿਅਕਤੀ ਸ਼ਰਾਬ ਪੀਂਦਾ ਹੈ। ਇਹੋ ਜਿਹਾ ਨਤੀਜਾ ਹੀ ਉਸ ਸਮੇਂ ਅਨੁਭਵ ਕੀਤਾ ਜਾ ਸਕਦਾ ਹੈ ਜੇ ਲੋਕ ਸਬਔਕਸੋਨ (suboxone) ਦਾ ਟੀਕਾ ਲਗਾਉਂਦੇ ਹਨ, ਜਿਸ ਨੂੰ ਓਪੀਇਡ ਉੱਤੇ ਨਿਰਭਰਤਾ ਦਾ ਇਲਾਜ ਕਰਨ ਲਈ ਵਰਤਿਆ ਜਾਂਦਾ ਹੈ।
ਕੀ ਤੁਸੀਂ ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?
ਡਰੱਗ ਐਂਡ ਅਲਕੋਹਲ ਕਲੀਨਿਕਲ ਅਡਵਾਈਜ਼ਰੀ ਸਰਵਿਸ (The Drug and Alcohol Clinical Advisory Service (DACAS)) ਦੱਖਣੀ ਆਸਟਰੇਲੀਆ ਦੇ ਉਹਨਾਂ ਸਿਹਤ ਪੇਸ਼ੇਵਰਾਂ ਨੂੰ ਇੱਕ ਟੈਲੀਫ਼ੋਨ ਅਤੇ ਈਮੇਲ ਸਰਵਿਸ ਪ੍ਰਦਾਨ ਕਰਵਾਉਂਦੀ ਹੈ ਜੋ ਕਲੀਨਿਕੀ ਪ੍ਰਕਿਰਿਆਵਾਂ, ਸੇਧਾਂ ਅਤੇ ਸਬੂਤ-ਆਧਾਰਿਤ ਪ੍ਰੈਕਟਿਸ ਬਾਬਤ ਕਲੀਨਿਕੀ ਜਾਣਕਾਰੀ ਅਤੇ ਸਪੱਸ਼ਟੀਕਰਨ ਦੀ ਮੰਗ ਕਰਦੇ ਹਨ। ਇਹ ਸੇਵਾ ਮੁਖਤਾਰੀ (ਪ੍ਰੌਕਸੀ) ਡਾਕਟਰੀ ਕਵਰ ਮੁਹੱਈਆ ਨਹੀਂ ਕਰਵਾਉਂਦੀ ਅਤੇ ਇਹ ਸਿੱਧੀ ਮਰੀਜ਼ ਦੇਖਭਾਲ ਵਾਸਤੇ ਜ਼ਿੰਮੇਵਾਰੀ ਨਹੀਂ ਲੈ ਸਕਦੀ। 7 ਦਿਨ/ਹਫਤਾ ਸਵੇਰੇ 8:30 - ਰਾਤ 10 ਵਜੇ ਤੱਕ, ਜਿਸ ਵਿੱਚ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਸ਼ਾਮਲ ਹਨ, (08) 7087 1742 ’ਤੇ ਟੈਲੀਫ਼ੋਨ ਕਰੋ ਜਾਂ ਫਿਰ ਆਪਣੇ ਸਵਾਲ ਇਸ ਪਤੇ ’ਤੇ ਈਮੇਲ ਰਾਹੀਂ ਭੇਜੋ: HealthDACASEnquiries@sa.gov.au.
ਜਾਣਕਾਰੀ, ਸਲਾਹ-ਮਸ਼ਵਰਾ, ਅਤੇ ਸਿਫਾਰਸ਼ ਵਾਸਤੇ ਤੁਸੀਂ ਆਪਣੇ ਮੁਵੱਕਲਾਂ ਨੂੰ ਅਲਕੋਹਲ ਐਂਡ ਡਰੱਗ ਇਨਫਰਮੇਸ਼ਨ ਸਰਵਿਸ (Alcohol and Drug Information Service (ADIS)) ਨੂੰ 1300-13-1340 ’ਤੇ (ਸਵੇਰੇ 8:30 - ਰਾਤ 10 ਵਜੇ ਤੱਕ, 7 ਦਿਨ/ਹਫਤਾ) ਫੋਨ ਕਰਨ ਲਈ ਕਹਿ ਸਕਦੇ ਹੋ।