ਆਪਣੇ ਮੁਵੱਕਲ ਨਾਲ ਗੱਲ ਕਰਨਾ
ਆਪਣੇ ਮੁਵੱਕਲ ਨਾਲ ਗੱਲ ਕਰਨ ਲਈ ਖੁੱਲ੍ਹੇ, ਆਮ ਸਵਾਲਾਂ ਨਾਲ ਸ਼ੁਰੂਆਤ ਕਰੋ ਜਿਵੇਂ ਕਿ:
- ਤੁਹਾਡੀ ਆਮ ਸਿਹਤ ਕਿਵੇਂ ਹੈ?
- ਖਾਣ, ਸੌਣ, ਅਤੇ ਕਸਰਤ ਬਾਰੇ ਕੀ ਖਿਆਲ ਹੈ?
- ਕੀ ਤੁਸੀਂ ਤੰਬਾਕੂਨੋਸ਼ੀ ਕਰਦੇ ਹੋ?
- ਬਹੁਤ ਸਾਰੇ ਲੋਕ ਸ਼ਰਾਬ ਪੀਂਦੇ ਹਨ – ਕੀ ਤੁਸੀਂ ਪੀਂਦੇ ਹੋ?
- ਜਦ ਤੁਸੀਂ ਪੀਂਦੇ ਹੋ, ਤਾਂ ਤੁਸੀਂ ਕਿੰਨ੍ਹੀ ਕੁ ਪੀਂਦੇ ਹੋ?
- ਕੀ ਤੁਸੀਂ ਹੋਰ ਨਸ਼ੀਲੀਆਂ ਦਵਾਈਆਂ ਜਾਂ ਗੈਰ-ਤਜਵੀਜ਼ ਕੀਤੀਆਂ ਦਵਾਈਆਂ ਦੀ ਵਰਤੋਂ ਕਰਦੇ ਹੋ?
ਆਮ ਡਾਕਟਰਾਂ (ਜਨਰਲ ਪ੍ਰੈਕਟੀਸ਼ਨਰਜ਼) ਵਾਸਤੇ ਇਲਾਜ ਦੇ ਵਿਕਲਪ
ਕਈ ਤਰ੍ਹਾਂ ਦੀਆਂ ਤੱਥ ਸ਼ੀਟਾਂ ਅਤੇ ਹੋਰ ਕਲੀਨਿਕੀ ਜਾਣਕਾਰੀ ਉਪਲਬਧ ਹੈ ਜੋ ਸਿਹਤ ਪੇਸ਼ੇਵਰਾਂ ਨੂੰ ਇੱਕ ਆਮ ਕਲੀਨਿਕ ਦੀਆਂ ਸਥਿਤੀਆਂ ਵਿੱਚ ਸ਼ਰਾਬ ਅਤੇ ਹੋਰ ਨਸ਼ੀਲੀਆਂ ਦਵਾਈਆਂ ਲਈ ਇਲਾਜ ਨਾਲ ਸੰਬੰਧਿਤ ਪੇਸ਼ਕਾਰੀਆਂ ਵਿੱਚ ਸਹਾਇਤਾ ਕਰ ਸਕਦੀ ਹੈ।
ਡਰੱਗ ਐਂਡ ਅਲਕੋਹਲ ਕਲੀਨਿਕਲ ਅਡਵਾਈਜ਼ਰੀ ਸਰਵਿਸ (The Drug and Alcohol Clinical Advisory Service (DACAS)) ਦੱਖਣੀ ਆਸਟਰੇਲੀਆ ਦੇ ਉਹਨਾਂ ਸਿਹਤ ਪੇਸ਼ੇਵਰਾਂ ਨੂੰ ਇੱਕ ਟੈਲੀਫ਼ੋਨ ਅਤੇ ਈਮੇਲ ਸਰਵਿਸ ਪ੍ਰਦਾਨ ਕਰਾਉਂਦੀ ਹੈ ਜੋ ਕਲੀਨਿਕੀ ਪ੍ਰਕਿਰਿਆਵਾਂ, ਸੇਧਾਂ ਅਤੇ ਸਬੂਤ-ਆਧਾਰਿਤ ਅਭਿਆਸ ਬਾਬਤ ਕਲੀਨਿਕੀ ਜਾਣਕਾਰੀ ਅਤੇ ਸਪੱਸ਼ਟੀਕਰਨ ਦੀ ਮੰਗ ਕਰਦੇ ਹਨ। ਇਹ ਸੇਵਾ ਮੁਖਤਾਰੀ (ਪ੍ਰੌਕਸੀ) ਡਾਕਟਰੀ ਕਵਰ ਮੁਹੱਈਆ ਨਹੀਂ ਕਰਾਉਂਦੀ ਅਤੇ ਇਹ ਸਿੱਧੀ ਮਰੀਜ਼ ਦੇਖਭਾਲ ਵਾਸਤੇ ਜ਼ਿੰਮੇਵਾਰੀ ਨਹੀਂ ਲੈ ਸਕਦੀ। 7 ਦਿਨ/ਹਫਤਾ ਸਵੇਰੇ 8:30 - ਰਾਤ 10 ਵਜੇ ਤੱਕ, ਜਿਸ ਵਿੱਚ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਸ਼ਾਮਲ ਹਨ, (08) 7087 1742 ’ਤੇ ਟੈਲੀਫ਼ੋਨ ਕਰੋ ਜਾਂ ਫਿਰ ਆਪਣੇ ਸਵਾਲ ਇਸ ਪਤੇ ’ਤੇ ਈਮੇਲ ਰਾਹੀਂ ਭੇਜੋ: HealthDACASEnquiries@sa.gov.au
ਇਲਾਜ ਸੇਵਾਵਾਂ ਲਈ ਸਿਫਾਰਸ਼ ਕਿਵੇਂ ਭੇਜੀਏ?
ਅਲਕੋਹਲ ਐਂਡ ਡਰੱਗ ਇਨਫਰਮੇਸ਼ਨ ਸਰਵਿਸ (The Drug and Alcohol Clinical Advisory Service (ADIS)) ਤੁਹਾਡੇ ਜਾਂ ਤੁਹਾਡੇ ਮੁਵੱਕਲਾਂ ਵਾਸਤੇ ਉਪਲਬਧ ਹੈ। ਉਹ ਤੁਹਾਨੂੰ ਸੇਵਾ ਪ੍ਰਦਾਨਕਾਂ ਕੋਲ ਭੇਜ ਸਕਦੇ ਹਨ ਅਤੇ ਸਿਫਾਰਸ਼ ਦੇ ਰਸਤਿਆਂ ਬਾਰੇ ਸਲਾਹ ਦੇ ਸਕਦੇ ਹਨ। 1300 131 340 ’ਤੇ ਫੋਨ ਕਰੋ (8:30am-10pm, 7ਦਿਨ/ਹਫਤਾ), ਉਹਨਾਂ ਨੂੰ ਦੱਸੋ ਕਿ ਤੁਸੀਂ ਇੱਕ ਸਿਹਤ ਪੇਸ਼ੇਵਰ ਹੋ ਜੋ ਸਿਫਾਰਸ਼ੀ ਸਲਾਹ ਦੀ ਤਲਾਸ਼ ਕਰ ਰਿਹਾ ਹੈ।
ਕਈ ਤਰ੍ਹਾਂ ਦੇ ਹੋਰ ਸਰਕਾਰੀ ਅਤੇ ਗੈਰ-ਸਰਕਾਰੀ ਸੇਵਾ ਪ੍ਰਦਾਨਕ ਵਿਕਲਪਾਂ ਵਾਸਤੇ, ਕਿਰਪਾ ਕਰਕੇ ਸਰਵਿਸ ਡਾਇਰੈਕਟਰੀ ਦੇਖੋ।
ਯੋਗ ਮਰੀਜ਼ਾਂ ਨੂੰ DASSA ਕੋਲ ਕਿਵੇਂ ਭੇਜਣਾ ਹੈ, ਇਸ ਬਾਰੇ ਵੇਰਵੇ ਸਹਿਤ ਜਾਣਕਾਰੀ SA Health ਦੀ ਵੈੱਬਸਾਈਟ ’ਤੇ ਦੇਖੀ ਜਾ ਸਕਦੀ ਹੈ।