ਤੁਹਾਡੇ ਵੱਲੋਂ ਸ਼ਰਾਬ ਜਾਂ ਹੋਰ ਨਸ਼ੀਲੀ ਦਵਾਈ ਦਾ ਉਪਯੋਗ ਤੁਹਾਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦਾ ਹੈ।
ਕੀ ਹੇਠ ਲਿਖੇ ਵਿੱਚੋਂ ਕੋਈ ਵੀ ਤੁਹਾਡੇ ’ਤੇ ਲਾਗੂ ਹੁੰਦਾ ਹੈ:
ਸਰੀਰਕ ਸਿਹਤ
ਮੈਂ ਅਕਸਰ ਬਿਮਾਰ ਜਾਂ ਸ਼ਰਾਬ ਦੀ ਤੋੜ ਮਹਿਸੂਸ ਕਰਦਾ/ਦੀ ਹਾਂ, ਮੇਰੇ ਵਿੱਚ ਘੱਟ ਊਰਜਾ ਹੁੰਦੀ ਹੈ, ਮੈਂ ਆਪਣੀ ਦੇਖਭਾਲ ਨਹੀਂ ਕਰ ਰਿਹਾ/ਰਹੀ, ਮੈਂ ਓਨੀ ਕਸਰਤ ਨਹੀਂ ਕਰ ਰਿਹਾ/ਰਹੀ ਜਿੰਨੀ ਮੈਂ ਪਹਿਲਾਂ ਕਰਿਆ ਕਰਦਾ/ਦੀ ਸੀ, ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਖਾਣਾ ਨਹੀਂ ਖਾਂਦਾ/ਦੀ, ਮੈਂ ਚਕਨਾਚੂਰ ਮਹਿਸੂਸ ਕਰ ਰਿਹਾ/ਰਹੀ ਹਾਂ। ਸ਼ਰਾਬ ਪੀਤੇ ਹੋਣ ਦੌਰਾਨ ਮੈਂ ਆਪਣੇ ਆਪ ਨੂੰ ਜਖ਼ਮੀ ਕੀਤਾ ਹੈ। ਜਦ ਮੈਂ ਉੱਠਦਾ/ਦੀ ਹਾਂ ਤਾਂ ਮੇਰੇ ਨੀਲ ਪਏ ਹੁੰਦੇ ਹਨ ਅਤੇ ਮੈਨੂੰ ਯਾਦ ਨਹੀਂ ਹੁੰਦਾ ਕਿ ਇਹ ਕਿਸ ਤਰ੍ਹਾਂ ਪਏ ਸਨ।
ਮਾਨਸਿਕ ਸਿਹਤ
ਮੈਨੂੰ ਇਕਾਗਰਚਿੱਤ ਹੋਣ ਵਿੱਚ ਮੁਸ਼ਕਿਲ ਹੁੰਦੀ ਹੈ, ਮੈਂ ਆਪਣੇ (ਸ਼ਰਾਬ ਜਾਂ ਨਸ਼ੀਲੀ ਦਵਾਈ ਦੇ) ਉਪਯੋਗ ਬਾਬਤ ਚਿੰਤਤ ਮਹਿਸੂਸ ਕਰ ਰਿਹਾ/ਰਹੀ ਹਾਂ, ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਇਕੱਲ-ਮੁਕੱਲਾ ਮਹਿਸੂਸ ਕਰ ਰਿਹਾ/ਰਹੀ ਹਾਂ, ਮੈਂ ਮਹਿਸੂਸ ਕਰਦਾ/ਦੀ ਹਾਂ ਕਿ ਲੋਕ ਮੇਰਾ ਪਤਾ ਲੈਣ ਆਉਂਦੇ ਹਨ, ਮੈਨੂੰ ਚਿੰਤਾ ਹੋ ਰਹੀ ਹੈ ਕਿ ਇਹ ਕਾਬੂ ਤੋਂ ਬਾਹਰ ਹੋ ਰਿਹਾ ਹੈ। ਉਦਾਸੀਨਤਾ ਜਾਂ ਚਿੰਤਾ ਦੀਆਂ ਮੇਰੀਆਂ ਭਾਵਨਾਵਾਂ ਨਾਲ ਸਿੱਝਣ ਵਿੱਚ ਮਦਦ ਲਈ ਮੈਂ ਆਪਣੇ ਆਪ ਦਵਾਈਆਂ ਲੈ ਰਿਹਾ/ਰਹੀ ਹਾਂ। ਕੀ ਮੈਨੂੰ ਕੋਈ ਗੁੱਝੀ ਮਾਨਸਿਕ ਬਿਮਾਰੀ ਹੋ ਸਕਦੀ ਹੈ ਜੋ ਮੇਰੇ (ਸ਼ਰਾਬ ਜਾਂ ਨਸ਼ੀਲੀ ਦਵਾਈ ਦੇ) ਉਪਯੋਗ ਨੂੰ ਤੂਲ ਦੇ ਰਹੀ ਹੈ? ਕੀ ਮੈਂ ਬਹੁਤ ਜ਼ਿਆਦਾ ਵਰਤੋਂ ਕਰ ਰਿਹਾ/ਰਹੀ ਹਾਂ?
ਕੰਮ/ਪੜ੍ਹਾਈ
ਮੈਂ ਕਈ ਦਿਨਾਂ ਲਈ ਕੰਮ ਜਾਂ ਪੜ੍ਹਾਈ ਤੋਂ ਖੁੰਝ ਰਿਹਾ/ਰਹੀ ਹਾਂ, ਮੇਰੇ ਖਿਆਲ ਵਿੱਚ ਹੋਰ ਲੋਕ ਜਾਣਦੇ ਹੋ ਸਕਦੇ ਹਨ ਕਿ ਕੁਝ ਗੜਬੜ ਹੈ, ਮੈਂ ਉਹੋ-ਸਥਿਤੀ ਬਰਕਰਾਰ ਰੱਖਣ ਵਿੱਚ ਸੰਘਰਸ਼ ਕਰ ਰਿਹਾ/ਰਹੀ ਹਾਂ, ਮੈਂ ਚਿੰਤਤ ਜਾਂ ਕਿ ਮੈਂ ਆਪਣੀ ਨੌਕਰੀ ਗੁਆ ਸਕਦਾ/ਦੀ ਹਾਂ ਜਾਂ ਪੜ੍ਹਾਈ ਵਿੱਚ ਫੇਲ੍ਹ ਹੋ ਸਕਦਾ/ਦੀ ਹਾਂ।
ਵਿੱਤ
ਮੇਰੇ ਸਿਰ ਕਰਜ਼ਾ ਹੈ, ਮੈਂ ਆਪਣੇ ਬਿੱਲ ਭਰਨ ਤੋਂ ਖੁੰਝ ਜਾਂਦਾ/ਦੀ ਹਾਂ, ਮੈਂ ਪੈਸੇ ਉਧਾਰ ਲੈ ਰਿਹਾ/ਰਹੀ ਹਾਂ ਅਤੇ ਮੈਂ ਇਹਨਾਂ ਨੂੰ ਵਾਪਸ ਨਹੀਂ ਕਰ ਰਿਹਾ/ਰਹੀ, ਅਜਿਹੇ ਸਮੇਂ ਵੀ ਆਉਂਦੇ ਹਨ ਜਦ ਮੈਥੋਂ ਕਿਰਾਏ ਜਾਂ ਕਿਰਿਆਨੇ ਦੀਆਂ ਚੀਜ਼ਾਂ ਲਈ ਭੁਗਤਾਨ ਨਹੀਂ ਕਰ ਹੁੰਦਾ, ਅਤੇ ਮੈਂ ਸ਼ਰਾਬ ਜਾਂ ਹੋਰ ਨਸ਼ੀਲੀ ਦਵਾਈ ਉੱਤੇ ਬਹੁਤ ਜ਼ਿਆਦਾ ਖ਼ਰਚ ਕਰ ਰਿਹਾ/ਰਹੀ ਹਾਂ।
ਰਿਸ਼ਤੇ
ਮੈਂ ਦੋਸ਼ੀ ਮਹਿਸੂਸ ਕਰਦਾ/ਦੀ ਹਾਂ ਕਿਉਂਕਿ ਮੈਂ ਇਸਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ/ਰਹੀ ਹਾਂ, ਮੇਰਾ/ਮੇਰੀ ਜੀਵਨ ਸਾਥੀ/ਸਾਥਣ ਮੇਰੇ ਪਿੱਛੇ ਪਿਆ/ਪਈ ਰਹਿੰਦਾ/ਦੀ ਹੈ, ਮੈਂ ਆਪਣੇ ਦੋਸਤਾਂ ਅਤੇ ਪਿਆਰਿਆਂ ਅਤੇ ਆਪਣੇ ਆਪ ਨਾਲ ਝੂਠ ਬੋਲ ਰਿਹਾ/ਰਹੀ ਹਾਂ, ਅਸੀਂ ਬਹੁਤ ਲੜਾਈ ਕਰਦੇ ਹਾਂ, ਮੈਨੂੰ ਚਿੰਤਾ ਹੋ ਰਹੀ ਹੈ ਕਿ ਮੇਰੇ ਬੱਚੇ ਇਸ ਤੋਂ ਪੀੜਤ ਹੋ ਰਹੇ ਹਨ ਮੈਂ ਖਤਰੇ ਭਰੇ ਜਿਨਸੀ ਵਿਵਹਾਰ ਵਿੱਚ ਸੰਮਿਲਤ ਹੋ ਰਿਹਾ/ਰਹੀ ਹਾਂ।
ਕਾਨੂੰਨੀ
ਮੈਂ ਆਪਣਾ ਲਾਇਸੰਸ ਗੁਆ ਦਿੱਤਾ ਹੈ, ਮੈਨੂੰ ਅਦਾਲਤ ਜਾਣਾ ਪੈਣਾ ਹੈ, ਮੇਰੇ ਜੁਰਮਾਨੇ ਜਮ੍ਹਾਂ ਹੁੰਦੇ ਜਾ ਰਹੇ ਹਨ, ਮੈਂ ਚੋਰੀ ਕਰ ਰਿਹਾ/ਰਹੀ ਹਾਂ, ਅਤੇ ਮੈਨੂੰ ਪਤਾ ਹੈ ਕਿ ਛੇਤੀ ਜਾਂ ਬਾਅਦ ਵਿੱਚ ਮੈਂ ਪਕੜਿਆ ਜਾਵਾਂਗਾ/ਗੀ। ਮੈਂ ਚਿੰਤਤ ਹਾਂ ਕਿ ਮੈਂ ਆਪਣੇ ਬੱਚੇ ਗੁਆ ਸਕਦਾ/ਦੀ ਹਾਂ।