ਮੈਂ ਕਿੱਥੋਂ ਸ਼ੁਰੂ ਕਰ ਸਕਦਾ ਹਾਂ?
ਜੇਕਰ ਤੁਸੀਂ ਆਪਣੀ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਬਾਰੇ ਚਿੰਤਤ ਹੋ, ਤਾਂ ਤੁਸੀਂ ਕਈ ਤਰ੍ਹਾਂ ਦੀਆਂ ਚੀਜਾਂ ਕਰ ਸਕਦੇ ਹੋ। ਕਈ ਵਾਰ ਤੁਹਾਨੂੰ ਸਹੀ ਮਦਦ ਦੇਣ ਲਈ ਇੱਕ ਤੋਂ ਵੱਧ ਤਰੀਕਿਆਂ ਦੀ ਲੋੜ ਪਵੇਗੀ।
ਕਈ ਵਾਰੀ ਆਪਣੇ ਪਰਿਵਾਰ ਅਤੇ ਮਿੱਤਰਾਂ ਨਾਲ ਇਸ ਬਾਰੇ ਗੱਲਬਾਤ ਕਰਨਾ ਬਹੁਤ ਔਖਾ ਲੱਗਦਾ ਹੈ, ਪਰ ਅਕਸਰ ਜੋ ਸਾਡੇ ਸਭ ਤੋਂ ਨਜ਼ਦੀਕ ਹੁੰਦੇ ਹਨ, ਸਾਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਸਾਡੇ ਲਈ ਮਹੱਤਵਪੂਰਨ ਹੋ ਸਕਦੇ ਹਨ। ਕਈ ਵਾਰ ਉਹ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਸਕਦੇ ਹਨ, ਜੋ ਤੁਹਾਡੇ ਵਰਗੇ ਹਾਲਾਤ `ਚੋਂ ਗੁਜ਼ਰਿਆ ਹੋਵੇ ਅਤੇ ਇਸ ਤਰ੍ਹਾਂ ਤੁਹਾਡੀ ਲੋੜ ਦੇ ਹਿਸਾਬ ਨਾਲ ਸਹਾਇਤਾਮੁਹੱਈਆਕਰਵਾ ਸਕਦੇ ਹਨ।
ਮੈਨੂੰ ਆਪਣੇ ਪਰਿਵਾਰ ਅਤੇ ਮਿੱਤਰਾਂ ਨਾਲ ਕਿਵੇਂ ਗੱਲ ਕਰ ਚਾਹੀਦੀ ਹੈ?
ਪਰਿਵਾਰ ਅਤੇ ਮਿੱਤਰਾਂ ਨਾਲ ਗੱਲਬਾਤ ਕਰਨ ਬਾਰੇ ਸੋਚਣ ਵੇਲ਼ੇ ਤੁਹਾਡੇ ਦਿਮਾਗ ਵਿੱਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਆ ਸਕਦੀਆਂ ਹਨ। ਤੁਹਾਨੂੰ ਲੱਗ ਸਕਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਿਸੇ ਨੂੰ `ਚਿੰਤਾ` `ਚ ਪਾ ਦੇਵੋਗੇ, ਇਸ ਬਾਰੇ ਕਿਸੇ ਨਾਲ ਪਹਿਲੀ ਵਾਰ ਖੁੱਲ੍ਹਣ ਵਕਤ ਤੁਸੀਂ ਸ਼ਰਮ, ਪਛਤਾਵਾ, ਉਲਝਣ ਜਾਂ ਡਰੇ ਹੋਏ ਮਹਿਸੂਸ ਕਰ ਸਕਦੇ ਹੋ। ਕਿਸੇ ਅਜਿਹੇ ਵਿਅਕਤੀ ਕੋਲ ਜਾਣ ਨੂੰ ਪਹਿਲ ਦੇਵੋ ਜੋ ਦਿਲ ਦਾ ਖੁੱਲ੍ਹਾ ਹੋਵੇ। ਨਸ਼ਾ, ਸ਼ਰਾਬ ਅਤੇ ਮਾਨਸਿਕ ਬਿਮਾਰੀਆਂ ਬਾਰੇ ਲੋਕਾਂ ਵਿੱਚ ਵਹਿਮ ਹੋ ਸਕਦੇ ਹਨ, ਪਰ ਹੁਣ ਦਿਨ ਪ੍ਰਤੀ ਦਿਨ ਇਨ੍ਹਾਂ ਬਾਰੇ ਚਰਚਾ ਕਰਨੀ ਸਵੀਕਾਰਯੋਗ ਹੋਣ ਲੱਗੀ ਹੈ। ਇਨ੍ਹਾਂ ਬਾਰੇ ਵਹਿਮਾਂ-ਭਰਮਾਂ ਨੂੰ ਦੂਰ ਕਰਨ ਲਈ ਜ਼ਰੂਰੀ ਹੈ ਕਿ ਇਨ੍ਹਾਂ ਬਾਰੇ ਚਰਚਾ ਵਿੱਚ ਬਿਨਾਂ ਝਿਜਕ ਤੋਂ ਹਿੱਸਾ ਲਿਆ ਜਾਵੇ।
ਪੇਸ਼ੇਵਰਾਂ ਦੁਆਰਾ ਮਦਦ ਲੈਣ ਅਤੇ ਜਾਰੀ ਰੱਖਣ ਲਈ ਤੁਹਾਡੇ ਦੁਆਲੇ ਪਰਿਵਾਰ ਅਤੇ ਮਿੱਤਰਾਂ ਦੇ ਮਜ਼ਬੂਤ ਘੇਰੇ ਦਾ ਹੋਣਾ ਜ਼ਰੂਰੀ ਹੈ। ਉਹ ਤੁਹਾਨੂੰ ਮਿਲਣੀਆਂ ਬਾਰੇ ਯਾਦ ਕਰਵਾ ਸਕਦੇ ਹਨ ਅਤੇ ਜਦੋਂ ਕਦੇ ਹਾਲਾਤ ਮੁਸ਼ਕਲ ਬਣ ਜਾਣ ਤੁਹਾਨੂੰ ਅਡਿੱਗ ਹੋਕੇ ਚੱਲਦੇ ਰਹਿਣ ਲਈ ਪ੍ਰੇਰਿਤ ਕਰ ਸਕਦੇ ਹਨ।
ਤੰਬਾਕੂ, ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਬਾਰੇ ਗੱਲਬਾਤ ਕਰਨ ਲਈ GPਚੰਗਾਸ਼ੁਰੂਆਤੀ ਬਿੰਦੂ ਹੋ ਸਕਦਾ ਹੈ ਕਿਉਂਕਿ ਉਹ ਸਥਾਨਕ ਇਲਾਜ ਵਿਕਲਪਾਂ ਬਾਰੇ ਜਾਣਕਾਰੀ ਰੱਖਦਾ ਹੈ, ਅਤੇ ਪਤਾ ਲਗਾ ਸਕਦੇ ਹਨ ਕਿ ਤੁਹਾਡੀ ਸਿਹਤ `ਤੇ ਕਿੰਝ ਪ੍ਰਭਾਵ ਪੈ ਰਹਿ ਹੈ। ਕੋਈ ਨਿਯਮਤ GPਨਾ ਹੋਣ ਦੀ ਸੂਰਤ ਵਿੱਚ ਤੁਸੀਂ ਆਪਣੇ ਦੋਸਤਾਂ, ਪਰਿਵਾਰ ਅਤੇ ਜਾਣ-ਪਛਾਣ ਵਾਲਿਆਂ ਦੀ ਸਲਾਹ ਲੈ ਸਕਦੇ ਹੋ ਜਾਂ ਸਥਾਨਕ ਮੈਡੀਕਲ ਕੇਂਦਰ `ਤੇ ਜਾ ਸਕਦੇ ਹੋ। ਨਹੀਂ ਤਾਂ ਤੁਸੀਂ ਆਪਣੇ ਇਲਾਕੇ ਵਿੱਚ GPਬਾਰੇ ਆਨਲਾਇਨ ਖੋਜਵੀ ਕਰ ਸਕਦੇ ਹੋ।
ਮੈਂ ਆਪਣੇ GP ਨਾਲ ਕਿੰਝ ਗੱਲ ਕਰਾਂ?
ਹਾਲਾਂਕਿ ਇਹ ਔਖਾ ਹੋ ਸਕਦਾ ਹੈ, ਪਰ ਆਪਣੇ GPਪ੍ਰਤੀ ਇਮਾਨਦਾਰ ਹੋਣਾ ਬੇਹੱਦ ਜ਼ਰੂਰੀ ਹੈ। ਤੁਹਾਡੀ ਜਾਣਕਾਰੀ ਗੁਪਤ ਹੈ। ਜਿੰਨਾ ਵਧੇਰੇ ਉਹ ਤੁਹਾਡੀ ਹਾਲਤ ਬਾਰੇ ਜਾਣਦੇ ਜਾਣਗੇ, ਉਨਾਂ ਵਧੇਰੇ ਉਹ ਤੁਹਾਡੀ ਮਦਦ ਕਰ ਪਾਉਣਗੇ। ਕਿਸੇ ਅਜਿਹੇ GPਨੂੰ ਲੱਭਣਾ ਜ਼ਰੂਰੀ ਹੈ ਜਿਸ ਨਾਲ ਤੁਸੀਂ ਸੌਖੇ ਮਹਿਸੂਸ ਕਰ ਸਕੋ ਅਤੇ ਜੇਕਰ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗੀ ਤਾਂ ਇਸ ਬਾਰੇ GPਨੂੰ ਪੁੱਛਣ ਵਿੱਚ ਕੋਈ ਹਰਜ਼ ਨਹੀਂ। ਜੇਕਰ ਤੁਸੀਂ ਆਪਣੇ ਪਰਿਵਾਰਕ ਡਾਕਟਰ ਨੂੰ ਨਹੀਂ ਮਿਲਣਾ ਚਾਹੁੰਦੇ ਤਾਂ ਤੁਹਾਨੂੰ ਕੋਈ ਅਜਿਹਾ ਵਿਅਕਤੀ ਲੱਭਣਾ ਚਾਹੀਦਾ ਹੈ, ਜਿਸ ਨਾਲ ਤੁਸੀਂ ਬੇਝਿਜਕ ਹੋ ਕੇ ਗੱਲ ਕਰ ਸਕਦੇ ਹੋ।
ਮੇਰਾ GP ਕੀ ਕਰੇਗਾ?
ਤੁਹਾਡੀ ਹਾਲਤ ਦੀ ਬਿਹਤਰ ਜਾਣਕਾਰੀ ਲਈ GPਤੁਹਾਡੀ ਸ਼ਰਾਬ ਅਤੇ ਨਸ਼ਿਆਂ ਦੀ ਪੁਰਾਣੇ ਅਤੇ ਮੌਜੂਦਾ ਵਰਤੋਂ ਬਾਰੇ ਜਾਨਣਾ ਚਾਹੇਗਾ। ਉਹ ਬਲੱਡ ਟੈਸਟ ਕਰਵਾ ਸਕਦੇ ਹਨ, ਸ਼ਰੀਰਕ ਮੁਆਇਨਾ ਕਰ ਸਕਦੇ ਹਨ, ਦਵਾਈਆਂ ਦੇ ਸਕਦੇ ਹਨ ਜਾਂ ਤੁਹਾਨੂੰ ਮਾਹਰ ਕੋਲ ਭੇਜ (ਰੈਫਰ ਕਰ) ਸਕਦੇ ਹਨ,GPਤੁਹਾਨੂੰ ਘਰ ਵਿੱਚ ਹੀ, ਸੁਰੱਖਿਅਤ ਅਤੇ ਸੌਖੇ ਢੰਗ ਨਾਲ ਸ਼ਰਾਬ ਜਾਂ ਨਸ਼ੇ ਛੱਡਣ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਨ।
ADIS (Alcohol and Drug Information Service) ਨੂੰ 1300 13 1340 `ਤੇ ਮੁਫ਼ਤ, ਗੁਪਤ ਜਾਣਕਾਰੀ ਅਤੇ ਸਲਾਹ ਲੈਣ ਲਈ ਫ਼ੋਨਕਰੋ। ਇਹ ਫੌਨ-ਲਾਈਨ ਸਵੇਰ 8.30 ਵਜੋਂ ਤੋਂ ਰਾਤ 10 ਵਜੇ ਤੱਕ ਹਰ ਦਿਨ ਖੁੱਲ੍ਹੀ ਰਹਿੰਦੀ ਹੈ (ਸਿਰਫ਼ ਦੱਖਣੀ ਆਸਟ੍ਰੇਲੀਆ ਤੋਂ ਫ਼ੋਨ ਕਰਨ ਵਾਲਿਆਂ ਲਈ)।
ਇਹ ਸੇਵਾ ਪ੍ਰਦਾਨ ਕਰਦੀ ਹੈ:
- ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਕੁਝ ਤਜਵੀਜ਼ ਕੀਤੀਆਂ ਦਵਾਈਆਂ ਬਾਰੇ ਜਾਣਕਾਰੀ।
- ਤੁਹਾਡੀ ਜਾਂ ਤੁਹਾਡੇ ਕਿਸੇ ਜਾਣੂ ਵਿਅਕਤੀ ਦੀ ਸ਼ਰਾਬ ਜਾਂ ਹੋਰ ਨਸ਼ੇ ਦੀ ਸਮੱਸਿਆ ਨੂੰ ਸਮਝਣ ਅਤੇ ਨਜਿੱਠਣ ਲਈ ਸਲਾਹ ਅਤੇ ਪੇਸ਼ੇਵਰ ਸਹਾਇਤਾ ਦੇਣਾ।
- ਜੇਕਰ ਤੁਹਾਨੂੰ ਹੋਰ ਸਹਾਇਤਾ ਦੀ ਲੋੜ ਹੈ ਤਾਂ ਅੱਗੇ ਭੇਜਣ ਦਾ ਵਿਕਲਪ।
- ਸ਼ਰਾਬ ਅਤੇ ਹੋਰ ਨਸ਼ਿਆਂ ਨਾਲ ਸਬੰਧਤ ਜਾਣਕਾਰੀ ਵਾਸਤੇ ਕਿਤਾਬਚੇ ਅਤੇ ਸੇਵਾਵਾਂ।
ਜਦੋਂ ਮੈਂ ਫ਼ੋਨਕਰਾਂਗਾ ਫੇਰ ਕੀ ਹੋਵੇਗਾ?
ਟੈਲੀਫੌਨ ਤੇ ਮੌਜੂਦ ਸਲਾਹਕਾਰ ਤੁਹਾਡੀ ਪੂਰੀ ਗੱਲ ਸੁਣੇਗਾ, ਤੁਹਾਨੂੰ ਤੁਹਾਡੀ ਸ਼ਰਾਬ ਜਾਂ ਨਸ਼ਿਆਂ ਦੀ ਵਰਤੋਂ ਬਾਰੇ ਸਵਾਲ ਕਰੇਗਾ, ਜੇਕਰ ਤੁਸੀਂ ਪਹਿਲਾਂ ਕਦੇ ਸੇਵਾ ਲਈ ਸੀ ਤਾਂ ਉਹ ਤੁਹਾਨੂੰ ਤੁਹਾਡੇ ਸੇਵਾ ਨਾਲ ਰਹੇ ਪੁਰਾਣੇ ਤਜ਼ਰਬੇ ਬਾਰੇ ਪੁੱਛੇਗਾ।
ਜੇਕਰ ਤੁਹਾਨੂੰ ਲਗਾਤਾਰ ਸਹਾਇਤਾ ਦੀ ਲੋੜ ਹੈ ਤਾਂ ਸਲਾਹਕਾਰ ਤੁਹਾਡੀ ਸਲਾਹ ਨਾਲ ਯੋਗ ਮਾਹਰ ਕੋਲ ਭੇਜਣ ਦਾ ਵਿਕਲਪ ਚੁਣੇਗਾ ਜੋ ਤੁਹਾਡੇ ਲਈ ਅਨੁਕੂਲ ਹੋਵੇ। ਜਿਸ ਵਿੱਚ ਕਿਸੇ ਨਸ਼ਾ ਅਤੇ ਸ਼ਰਾਬ ਕਾਉਂਸਲਰ ਨਾਲ ਮਿਲਣੀ, ਅੱਗੇ ਕਿਸੇ ਹੋਰ DASSAਸੇਵਾ ਕੋਲ ਭੇਜਣਾ ਜਿਵੇਂ ਨਸ਼ੀਲੇ ਪਦਾਰਥਾਂ ਨੂੰ ਸ਼ਰੀਰ ਵਿੱਚੋਂ ਕੱਢਣਾ ਅਤੇ ਛੁਟਕਾਰਾ ਦਿਵਾਉਣਾ ਜਾਂ ਕਿਸੇ GPਜਾਂ ਗੈਰ-ਸਰਕਾਰੀ ਸੰਸਥਾ ਕੋਲ ਭੇਜਣਾ।
ਜੇਕਰ ਤੁਹਾਨੂੰ ਹੋਰ ਮਦਦ ਦੀ ਲੋੜ ਹੈ, ਤਾਂ ਵੱਡੇ ਪੱਧਰ `ਤੇ ਸੇਵਾਵਾਂ ਉਪਲਬਧ ਹਨ।
Find a service
Our service directory has a list of services that may be right for you or the person you are concerned about.
ਸੇਵਾ ਲਈ ਇੰਤਜ਼ਾਰ ਕਰ ਰਿਹਾ ਹਾਂ।
ਇਸ ਤੋਂ ਪਹਿਲਾਂ ਤੁਸੀਂ ਸੇਵਾ ਲੈ ਸਕੋ, ਕਈ ਵਾਰ ਸੇਵਾ ਮਿਲਣ ਵਾਸਤੇ ਉਡੀਕ ਕਰਨੀ ਪੈਂਦੀ ਹੈ। ਉਡੀਕ ਕਰਦੇ ਵਕਤ ਵੀ ਤੁਸੀਂ ਕਈ ਚੀਜ਼ਾਂ ਕਰ ਸਕਦੇ ਹੋ।
ਕਿਸੇ ਨਾਲ ਗੱਲਬਾਤ ਕਰੋ
ਇਸ ਵੇਲੇ ਕਿਸੇ ਨਾਲ ਗੱਲਬਾਤ ਕਰਨਾ ਸਹਾਈ ਹੋ ਸਕਦਾ ਹੈ।
- Alcohol and Drug Information Service (ADIS) ਨੂੰ 1300 13 1340`ਤੇ ਫ਼ੋਨਕਰੋ
- Lifeline ਨੂੰ 13 11 14`ਤੇ ਫ਼ੋਨਕਰੋ
- ਮਾਨਸਿਕ ਸਿਹਤ ਏਮਰਜੈਂਸੀ ਲਾਈਨ ਨੂੰ 13 14 65`ਤੇ ਫ਼ੋਨਕਰੋ
- ਸ਼ਰਾਬ ਨਾਲ ਆਪਣੇ ਸਬੰਧ ਦੇਖਣ ਲਈ Hello Sunday Morningਉੱਤੇ ਜਾਓ
- Counselling Onlineਉੱਤੇ ਜਾਓ
ਪਰਿਵਾਰ, ਮਿੱਤਰ ਅਤੇ ਹੋਰ ਸਹਿਯੋਗੀ ਸੱਜਣ ਸਲਾਹ ਅਤੇ ਸਹਿਯੋਗ ਲਈ Family Drug Support ਲਾਈਨ `ਤੇ 1300 368 186 (24/7 ਉਪਲਭਧ) ਨੂੰ ਫ਼ੋਨਕਰ ਸਕਦੇ ਹਨ।
ਕਿਸੇ ਸਮਰਥਨ ਸਮੂਹ ਵਿੱਚ ਹਾਜ਼ਰੀ ਭਰੋ
ਤੁਸੀਂ SMART Recovery, Alcoholics Anonymous ਜਾਂ Narcotics Anonymousਵਰਗੇ ਕਿਸੇ ਸਮਰਥਨ ਸਮੂਹ ਵਿੱਚ ਸ਼ਾਮਲ ਹੋ ਸਕਦੇ ਹੋ, ਜਿਨ੍ਹਾਂ ਦੇ ਪੂਰੇ ਦੱਖਣੀ ਆਸਟ੍ਰੇਲੀਆ ਵਿੱਚ ਮੀਟਿੰਗਾਂ ਵਾਲੇ ਸਥਾਨ ਮੌਜੂਦ ਹਨ।
ਪਰਿਵਾਰ, ਮਿੱਤਰਾਂ ਅਤੇ ਹੋਰ ਸਹਿਯੋਗੀ ਸੱਜਣਾਂ ਲਈ Family Drug Supportਦੁਆਰਾ ਸਮਰਥਨ ਸਮੂਹ ਉਪਲਭਧ ਹਨ, ਮੀਟਿੰਗ ਦੇ ਸਮੇਂ ਅਤੇ ਸਥਾਨ ਦੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਵਧੇਰੇ ਜਾਣਕਾਰੀ ਲਈ
ਕਈ ਸਾਰੀਆਂ ਵੈੱਬਸਾਈਟਾਂ ਹਨ ਜੋ ਵਧੀਆ ਜਾਣਕਾਰੀ ਪ੍ਰਦਾਨ ਕਰਦੀਆਂ ਹਨ, ਜਿਵੇਂ:
- SMART Recovery
- Alcoholics Anonymous SA
- Narcotics Anonymous
- Beyond Blue
- Lifeline Adelaide
- Men's Help Line
- Kid's Help Line
- Touchbase (LGBTI ਆਸਟ੍ਰੇਲੀਅਨਾਂ ਲਈ ਸੂਚਨਾ, ਸਮਰਥਨ ਅਤੇ ਹੋਰ ਸੇਵਾਵਾਂ ਲਈ)
ਆਪਣੀ ਨਜ਼ਦੀਕੀ ਕਲੀਨ ਨੀਡਲ ਪ੍ਰੋਗਰਾਮ ਲੱਭਣ ਲਈ Clean Needle Program site list ਡਾਊਨਲੋਡ ਕਰੋ।