ਸ਼ਰਾਬ ਅਤੇ ਹੋਰ ਨਸ਼ੀਲੀ ਦਵਾਈ ਨਾਲ ਸੰਬੰਧਿਤ ਸਮੱਸਿਆਵਾਂ ਵਾਸਤੇ ਮਦਦ ਲੱਭਣਾ
ਨਸ਼ੀਲੀਆਂ ਦਵਾਈਆਂ ਦੀ ਵਰਤੋਂ ਨਾ ਕਰਨਾ ਹਮੇਸ਼ਾ ਵਧੇਰੇ ਸੁਰੱਖਿਅਤ ਹੁੰਦਾ ਹੈ, ਪਰ ਖਤਰੇ ਨੂੰ ਘੱਟ ਕਰਨ ਦੇ ਤਰੀਕੇ ਮੌਜੂਦ ਹਨ।
ਸ਼ਕਤੀ-ਸੰਪੰਨ ਬਣੋਜੇ ਤੁਸੀਂ ਫੈਸਲਾ ਕੀਤਾ ਹੈ ਕਿ ਤੁਹਾਨੂੰ ਕੁਝ ਮਦਦ ਅਤੇ ਸਮਰਥਨ ਦੀ ਲੋੜ ਹੈ ਤਾਂ ਬਹੁਤ ਸਾਰੇ ਵਿਕਲਪ ਉਪਲਬਧ ਹਨ। ਜੇ ਤੁਸੀਂ ਸਿਰਫ਼ ਕਿਸੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ADIS ਨੂੰ 1300 13 13 40 ’ਤੇ ਫੋਨ ਕਰ ਸਕਦੇ ਹੋ। ਹੋਰ ਵੀ ਕਈ ਵਿਕਲਪ ਉਪਲਬਧ ਹਨ।
ਸਹਾਇਤਾ ਹਾਸਲ ਕਰੋਇਹ ਜਾਣਨਾ ਭੰਬਲਭੂਸੇ ਵਿੱਚ ਪਾਉਣ ਵਾਲਾ ਹੋ ਸਕਦਾ ਹੈ ਕਿ ਕੀ ਤੁਹਾਡੇ ਦੁਆਰਾ ਸ਼ਰਾਬ ਜਾਂ ਹੋਰ ਨਸ਼ੀਲੀ ਦਵਾਈ ਦੀ ਵਰਤੋਂ ਕੋਈ ਸਮੱਸਿਆ ਹੈ। ਤੁਹਾਡੀ ਸਿਹਤ ਅਤੇ ਤੰਦਰੁਸਤੀ ਉੱਤੇ ਕਈ ਸਾਰੇ ਪ੍ਰਭਾਵ ਹੋ ਸਕਦੇ ਹਨ।
ਹੋਰ ਵਧੇਰੇ ਜਾਣੋਮੇਰੇ ਖਿਆਲ ਵਿੱਚ ਮੈਂ ਇਸ ਨੂੰ ਛੁਪਾ ਰਿਹਾ/ਰਹੀ ਸੀ ਪਰ ਹਰ ਕੋਈ ਜਾਣਦਾ ਸੀ। ਮਦਦ ਮੰਗਣਾ ਉਹ ਸਭ ਤੋਂ ਵਧੀਆ ਚੀਜ਼ ਸੀ ਜੋ ਮੈਂ ਕਦੇ ਵੀ ਕੀਤੀ ਸੀ।
ਜੇ ਕੋਈ ਅਜਿਹਾ ਵਿਅਕਤੀ ਸ਼ਰਾਬ ਪੀ ਰਿਹਾ ਹੈ ਜਾਂ ਨਸ਼ੀਲੀਆਂ ਦਵਾਈਆਂ ਲੈ ਰਿਹਾ ਹੈ ਜਿਸਦੀ ਤੁਸੀਂ ਪਰਵਾਹ ਕਰਦੇ ਹੋ ਤਾਂ ਇਹ ਚਿੰਤਾ ਵਾਲੀ ਗੱਲ ਹੋ ਸਕਦੀ ਹੈ। ਜੇ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਤਾਂ ਪਹਿਲਾ ਕਦਮ ਇਹ ਦੇਖਣਾ ਹੈ ਕਿ ਕੀ ਉਹਨਾਂ ਦੀ ਵਰਤੋਂ ਉਹਨਾਂ ਵਾਸਤੇ ਨੁਕਸਾਨ ਦਾ ਕਾਰਨ ਬਣ ਰਹੀ ਹੈ।
ਪਤਾ ਕਰੋਕਿਸੇ ਅਜਿਹੇ ਵਿਅਕਤੀ ਦਾ ਸਹਿਯੋਗ ਕਰਨ ਦਾ ਸਭ ਤੋਂ ਵਧੀਆ ਤਰੀਕਾ ਪਤਾ ਲਾਉਣਾ ਮੁਸ਼ਕਿਲ ਹੋ ਸਕਦਾ ਹੈ, ਜਿਸਦੀ ਤੁਸੀਂ ਪਰਵਾਹ ਕਰਦੇ ਹੋ ਅਤੇ ਜੋ ਸ਼ਰਾਬ ਪੀ ਰਿਹਾ ਜਾਂ ਹੋਰ ਨਸ਼ੀਲੀਆਂ ਦਵਾਈਆਂ ਲੈ ਰਿਹਾ ਹੋ ਸਕਦਾ ਹੈ।
ਪਤਾ ਕਰੋ ਕਿ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ“ਮੈਂ ਬੇਤਹਾਸ਼ਾ ਚਾਹੁੰਦਾ ਸੀ ਕਿ ਉਹ ਬੰਦ ਕਰ ਦੇਵੇ ਪਰ ਉਸਦੀ ਸਹਾਇਤਾ ਕਰਨ ਦੁਆਰਾ ਉਹ ਕਟੌਤੀ ਕਰਨ ਦੇ ਯੋਗ ਹੋ ਗਿਆ ਸੀ – ਅਤੇ ਇਹ ਇੱਕ ਸ਼ਾਨਦਾਰ ਸ਼ੁਰੂਆਤ ਸੀ।”
ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਮੁਵੱਕਲ ਨੂੰ ਪਦਾਰਥ ਦੀ ਦੁਰਵਰਤੋਂ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਤਾਂ ਪਹਿਲਾ ਕਦਮ ਹੈ ਵਿਸ਼ਵਾਸ ਦਾ ਨਿਰਮਾਣ ਕਰਨਾ ਤਾਂ ਜੋ ਉਹ ਤੁਹਾਨੂੰ ਆਪਣੀ ਕਹਾਣੀ ਦੱਸਣ ਵਿੱਚ ਸਹਿਜ ਮਹਿਸੂਸ ਕਰਨ।
ਹੋਰ ਵਧੇਰੇ ਜਾਣੋਤੁਹਾਡੇ ਮੁਵੱਕਲ ਦੀਆਂ ਲੋੜਾਂ ’ਤੇ ਨਿਰਭਰ ਕਰਨ ਅਨੁਸਾਰ, ਕਈ ਤਰ੍ਹਾਂ ਦੇ ਅਸਰਦਾਰ ਇਲਾਜ ਉਪਲਬਧ ਹਨ। ਵੱਖ-ਵੱਖ ਸਮਿਆਂ ’ਤੇ ਕਈ ਤਰ੍ਹਾ ਦੇ ਵੱਖ-ਵੱਖ ਇਲਾਜਾਂ ਦਾ ਹੋਣਾ ਮੁਵੱਕਲਾਂ ਵਾਸਤੇ ਆਮ ਗੱਲ ਹੈ।
ਹੋਰ ਵਧੇਰੇ ਜਾਣੋਮੈਂ ਦੇਖ ਸਕਦਾ/ਦੀ ਸੀ ਕਿ ਇਹ ਉਸ ਵਾਸਤੇ ਮੁਸ਼ਕਿਲ ਸੀ ਇਸ ਲਈ ਮੈਂ ਬਿਨਾਂ ਸਲਾਹ ਦਿੱਤਿਆਂ ਉਸ ਦੀ ਗੱਲ ਸੁਣਨ ਲਈ ਆਪਣੀ ਪੂਰੀ ਵਾਹ ਲਾਈ।
ਸ਼ਰਾਬ ਅਤੇ ਹੋਰ ਨਸ਼ੀਲੀਆਂ ਦਵਾਈਆਂ ਸੰਬੰਧੀ ਸਮੱਸਿਆਵਾਂ ਵਾਲੇ ਲੋਕਾਂ ਵਾਸਤੇ ਦੱਖਣੀ ਆਸਟਰੇਲੀਆ ਵਿੱਚ ਕਈ ਸਾਰੀਆਂ ਸੇਵਾਵਾਂ ਉਪਲਬਧ ਹਨ, ਜਿਸਦਾ ਮਤਲਬ ਇਹ ਹੈ ਕਿ ਵੱਖ-ਵੱਖ ਲੋੜਾਂ ਅਤੇ ਇਲਾਜ ਤਰਜੀਹਾਂ ਵਾਲੇ ਲੋਕਾਂ ਵਾਸਤੇ ਕਈ ਵਿਕਲਪ ਮੌਜੂਦ ਹਨ। ਇਹਨਾਂ ਵਿੱਚੋਂ ਕਈ ਸੇਵਾਵਾਂ ਮੁਫ਼ਤ ਹਨ।
ਅਲਕੋਹਲ ਐਂਡ ਡਰੱਗ ਇਨਫਰਮੇਸ਼ਨ ਸਰਵਿਸ (ADIS) ਇੱਕ ਗੁਪਤ ਟੈਲੀਫ਼ੋਨ ਸਲਾਹ-ਮਸ਼ਵਰਾ, ਜਾਣਕਾਰੀ ਅਤੇ ਸਿਫਾਰਸ਼ ਸੇਵਾ ਹੈ। (ਸਵੇਰੇ 8:30 ਵਜੇ-ਰਾਤ 10 ਵਜੇ ਤੱਕ, 7 ਦਿਨ ਸਿਰਫ਼ ਦੱਖਣੀ ਆਸਟਰੇਲੀਆ ਵਿੱਚੋਂ ਫੋਨ ਕਰਨ ਵਾਲਿਆਂ ਵਾਸਤੇ)।
ਤੁਸੀਂ ਕਿਸੇ ਸਲਾਹਕਾਰ ਨਾਲ 24/7 ਸੰਪਰਕ ਵੀ ਕਰ ਸਕਦੇ ਹੋ।
more infoWe all have a part to play to stop the spread of COVID-19. This includes protecting ourselves and others by practicing good hygiene and social distancing.
more info